logo

ਲੋਕ ਸਭਾ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਐਲਾਣ ਤੋਂ ਬਾਅਦ ਉਨਾਂ ਦੇ ਹੱਕ ਵਿੱਚ ਪਿਤਾ ਵੱਲੋਂ ਚੋਣ ਪ੍ਰਚਾਰ ਕੀਤਾ ਸ਼ੁਰੂ

ਮੱਲਾ ਵਾਲਾ ਖਾਸ : 3 ਮਈ -( ਤਿਲਕ ਸਿੰਘ ਰਾਏ )-ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਆਜ਼ਾਦ ਸੀਟ ਤੇ ਚੋਣ ਲੜਨਗੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ।ਇਸ ਖ਼ਬਰ ਤੇ ਐਲਾਨ ਮਗਰੋਂ ਨੌਜਵਾਨਾਂ ਵਿੱਚ ਜਿਸ ਤਰ੍ਹਾਂ ਕੌਈ ਵੱਖਰਾ ਹੀ ਜੋਸ਼ ਭਰ ਗਿਆ ਹੋਵੇ ਤੇ ਹਰ ਸੋਸ਼ਲ ਮੀਡੀਆ ਤੇ ਖੰਡੂਰ ਸਾਹਿਬ ਦੀਆਂ ਲੋਕ ਸਭਾ ਚੋਣਾਂ ਨੂੰ ਲੋਕੇ ਪੋਸਟਾਂ ਪੈ ਰਹੀਆਂ ਹਨ ।ਜਿਸ ਤੇ ਨੌਜਵਾਨਾਂ ਤੇ ਸੰਗਤਾਂ ਦਾ ਅਧੇਹ ਪਿਆਰ ਦੇਖ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਤੇ ਮਾਤਾ ਵੱਲੋ ਵੀ ਚੋਣ ਪ੍ਰਚਾਰ ਕਰਨ ਦਾ ਬੀੜਾ ਚੱਕ ਲਿਆ ।ਇਸ ਤਰ੍ਹਾਂ ਅੱਜ ਵਿਧਾਨ ਸਭਾ ਹਲਕਾ ਜ਼ੀਰਾ ਦੇ ਵੱਖ ਵੱਖ ਪਿੰਡਾਂ ਤੇ ਕਸਬਿਆਂ ਦੀਆਂ ਸੰਗਤਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਉਹਨਾਂ ਦੇ ਪਿਤਾ ਜਥੇਦਾਰ ਤਰਸੇਮ ਸਿੰਘ ਅਤੇ ਪਰਿਵਾਰ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ।ਉਹਨਾਂ ਦੇ ਹੱਕ ਦੇ ਵਿੱਚ ਉਨਾਂ ਦੇ ਸਮਰਥਕਾਂ ਵੱਲੋਂ ਅੱਜ ਪੰਥਕ ਤੇ ਅਤੇ ਧਾਰਮਿਕ ਕਮੇਟੀਆਂ ਇਕੱਠੀਆ ਹੋ ਕੇ ਜੀਰਾ ਹਲਕਾ ਦੇ ਕਸਬਾ ਮੱਲਾਂ ਵਾਲਾ ਅਤੇ ਹੋਰ ਨੇੜੇ ਦੇ ਪਿੰਡਾਂ ਵਿੱਚ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਪ੍ਰੋਗਰਾਮ ਕੀਤੇ ।ਜਿਸ ਵਿੱਚ ਮੱਲਾਂ ਵਾਲਾ ਦੇ ਸਾਦੇ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਸੰਗਤਾਂ ਨੇ ਹਿਸਾ ਲਿਆ ।ਇਸ ਮੌਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਵੱਲੋ ਸੰਗਤਾਂ ਵੱਲੋਂ ਅਧੇਹ ਪਿਆਰ ਦੇਣ ਲਈ ਧੰਨਵਾਦ ਕੀਤਾ ਤੇ ਸੰਗਤਾਂ ਨੂੰ ਆਪਣੇ ਹੱਕਾਂ ਲਈ ਅਤੇ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਲੈਣ ਲਈ ਬੇਨਤੀ ਕੀਤੀ ।ਉਹਨਾਂ ਕਿਹਾ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਿੱਤ ਕਰਾ ਕੇ ਉਸ ਨੂੰ ਡਿਬਰੂਗੜ ਜੇਲ ਵਿੱਚੋਂ ਛਡਾਇਆ ਜਾ ਸਕੇ। ਅੱਜ ਦੀ ਪਹਿਲੀ ਮੀਟਿੰਗ ਮਖੂ ਰੋਡ ਤੇ ਸਰਦਾਰ ਮਹਾਂਵੀਰ ਸਿੰਘ ਦੇ ਘਰੇ ਇੱਕ ਵੱਡੇ ਇਕੱਠ ਨਾਲ ਹੋਈ । ਇਸ ਮੀਟਿੰਗ ਵਿੱਚ ਧਾਰਮਿਕ ਅਤੇ ਪੰਥਕ ਅਦਾਰਿਆਂ ਦੇ ਮੁਖੀਆਂ ਨੇ ਆਈਆਂ ਆਏ ਹੋਏ ਸਮਰਥਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਵੱਧ ਚੜ ਕੇ ਸਾਥ ਦੇਣ ਲਈ ਅਪੀਲ ਕੀਤੀ। ਇਸ ਤੋਂ ਬਾਅਦ ਸਾਰੀਆਂ ਸੰਗਤਾਂ ਕਾਫਲੇ ਦੇ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਈਆਂ । ਇਸ ਮੌਕੇ ਤੇ ਬਾਬਾ ਬਲਕਾਰ ਸਿੰਘ ਇਲਮੇਵਾਲਾ , ਜਥੇਦਾਰ ਗੁਰਜੰਟ ਸਿੰਘ ਜੀ
ਹਰਪਾਲ ਸਿੰਘ ਮਖੂ, ਕਾਬਲ ਸਿੰਘ ਬੂਟੇ ਵਾਲਾ, ਮਾਤਾ ਮਨਬੀਰ ਕੌਰ, ਬਾਬਾ ਦਇਆ ਸਿੰਘ ਜੀ, ਹਰਜਿੰਦਰ ਸਿੰਘ ਸਰਪੰਚ ਚਿਰਾਗ਼ ਵਾਲਾ ਆਦਿ ਹਾਜਰ ਸਨ।

1
215 views